(1875 ਕਨੇਕਟੀਕੱਟ ਅਵੇ. ਸੂਈਟ 300, ਵਾਸ਼ਿੰਗਟਨ ਡੀਸੀ 20009-5728. 10 ਮਾਮਲਿਆਂ ਲਈ $24.00.)

ਸ਼ਾਕਾਹਾਰੀ ਦੀ ਤਰ੍ਹਾਂ ਭੋਜਨ ਛੱਕਣ ਲਈ

ਪਾਠ: ਬਾੱਨੀ ਲਿੱਬਮੈਨ (ਅਸਲ ਰੂਪ ਤੋਂ ਅੰਗ੍ਰੇਜੀ ਵਿੱਚ)

ਇਹ ਲੱਛਣ ਵੱਧ ਰਿਹਾ ਹੈ ਕਿ ਸੇਹਤਮੰਦ ਭੋਜਨ ਵਿੱਚ ਸ਼ਾਕਾਹਾਰੀ ਭੋਜਨ (ਸਬਜੀਆਂ, ਫਲ ਅਤੇ ਫਲੀਆਂ) ਵਾਧੂ ਹੁੰਦਾ ਹੈ ਅਤੇ ਜਾਨਵਰ ਭੋਜਨ (ਮਾਂਸ, ਮੱਛੀ, ਕੁੱਕਡ਼ ਅਤੇ ਦੁੱਧ ਉੱਤਪਾਦ), ਖਾਸ ਤੌਰ ਤੇ ਉੱਚ ਵਸੇ ਵਾਲੇ ਘੱਟ ਆਉੰਦੇ ਹਨ।

ਹਾਰਵਰਡ ਸਕੂਲ ਆਫ਼ ਪਬਲਿਕ ਹੇਲਥ ਵਿੱਖੇ ਪੋਸ਼ਣ ਵਿਭਾਗ ਦੇ ਮੁੱਖੀ, ਵਾਲਟਰ ਵਿਲੇਟ ਆਖਦੇ ਹਨ ਕਿ, "ਫਲਾਂ ਅਤੇ ਸਬਜੀਆਂ ਤੋਂ ਪੂਰਨ ਆਹਾਰ ਬਿਮਾਰੀ ਅਤੇ ਮੌਤ ਦੇ ਸਾਰੇ ਮੁੱਖ ਕਾਰਣਾਂ ਦੇ ਜੋਖ਼ਿਮ ਨੂੰ ਘੱਟਾਉਣ ਵਿੱਚ ਭੂਮਿਕਾ ਨਿਭਾਉੰਦਾ ਹੈ"।

ਬਤੇਰੇ ਲੋਕਾਂ ਲਈ, ਸ਼ਾਕਾਹਾਰੀ ਇੱਕ ਭਾਰਾ ਸ਼ਬਦ ਹੈ। ਮੁੱਖ ਰੂਪ ਤੋਂ ਇਹ ਉਹਨਾਂ ਲੋਕਾਂ ਤੋਂ ਸੰਬੰਧਤ ਹੈ ਜੋ ਕਦੇ ਵੀ ਨੈਤਕ, ਧਾਰਮਕ ਜਾਂ ਸੇਹਤ ਕਾਰਣਾਂ ਕਰਕੇ ਮਾਂਸ, ਮੱਛੀ ਜਾਂ ਕੁੱਕਡ਼ ਨਹੀਂ ਛੱਕਦੇ। ਵੇਗਨ ਵੀ ਸਾਰੇ ਦੁੱਧ ਉੱਤਪਾਦਾਂ ਅਤੇ ਅੰਡਿਆਂ ਤੋਂ ਬੱਚਦੇ ਹਨ। ਪਰ ਵਿਗਿਆਨਕ ਇਸ ਗੱਲ ਵਿੱਚ ਵਾਧੂ ਰੂਚੀ ਰੱਖਦੇ ਹਨ ਕਿ ਕਿਹਨੇ ਲੋਕ ਜਾਨਵਰ ਭੋਜਨ ਛੱਕਦੇ ਹਨ - ਅਤੇ ਕਿਹਨੇ ਨਹੀਂ। ਅਤੇ ਉਹਨਾਂ ਦੇ ਅਨੁਸੰਧਾਨਾਂ ਦਾ ਜ਼ਿਆਦਾਤਰ ਇੱਕੋ ਸਿੱਟਾ ਨਿਕਲਦਾ ਹੈ: ਲੋਕਾਂ ਨੂੰ ਥੋਡ਼ਾ-ਬਹੁਤਾ ਜਾਨਵਰ ਭੋਜਨ ਅਤੇ ਵਾਧੂ ਸ਼ਾਕਾਹਾਰੀ ਭੋਜਨ, ਖਾਸ ਤੌਰ ਤੇ ਫਲ ਅਤੇ ਸਬਜੀਆਂ ਛੱਕਣੀ ਚਾਹੀਦੀ ਹਨ। ਕਿਉਂ? ਇੱਥੇ 10 ਕਾਰਣ ਹਨ - ਕੁਝ ਸੇਹਤ ਤੋਂ ਸੰਬੰਧਤ ਹਨ, ਕੁਝ ਨਹੀਂ।

1. ਕੈਨਸਰ

ਡੇਨਵਰ ਵਿੱਚ ਯੂਨੀਵਰਸਿਟੀ ਆਫ਼ ਕੋਲੋਰਾਡੋ ਹੇਲਥ ਸਾਈੰਸਿਸ ਸੇੰਟਰ ਵਿੱਖੇ ਨਿਵਾਰਕ ਦਵਾਈਆਂ ਦੇ ਪ੍ਰੋਫੇਸਰ, ਟਿਮ ਬਾਅਰਸ ਆਖਦੇ ਹਨ ਕਿ, "ਵਿਗਿਆਨੀ ਆਧਾਰ ਬਡ਼ੀ ਮਜ਼ਬੂਤੀ ਨਾਲ ਸੁਝਾਅ ਦਿੰਦਾ ਹੈ ਕਿ ਫਲ ਅਤੇ ਸਬਜੀਆਂ ਆਂਦਰ (ਗੈਸਟ੍ਰੋਇੰਟਸਟਾਈਨਲ) ਦੇ ਸਾਰੇ ਕੈਨਸਰਾਂ ਅਤੇ ਸਿਗਰਟ-ਪੀਣ ਸੰਬੰਧੀ ਸਾਰੇ ਕੈਨਸਰਾਂ ਲਈ ਬੱਚਾਅ ਤੱਤ ਹਨ। ਇਹਨਾਂ ਵਿੱਚ ਫੇਫਡ਼ੇ, ਵੱਡੀ ਆਂਦਰ, ਪੇਟ, ਮੁੰਹ, ਗਲ਼, ਗ੍ਰਾਸ ਨਾਲੀ ਅਤੇ ਬਲੈਡਰ ਦਾ ਕੈਨਸਰ ਸ਼ਾਮਿਲ ਹੁੰਦਾ ਹੈ। ਅਤੇ ਹਾਲ ਹੀ ਦੇ ਅਧਿਅਨ ਤੋਂ ਪਤਾ ਚੱਲਿਆ ਹੈ ਕਿ ਲਾਇਕੋਪੇਨ - ਟਮਾਟਰਾਂ ਅਤੇ ਟਮਾਟਰ ਦੀ ਚਟਨੀ ਵਿੱਚਲਾ ਇੱਕ ਕੈਰੋਟਿਨਾੱਅਡ - ਪ੍ਰੋਸਟੇਟ ਕੈਨਸਰ ਤੋਂ ਬੱਚਾ ਸਕਦਾ ਹੈ।

ਇਹ ਸਾਫ ਨਹੀਂ ਹੈ ਕਿ ਫਲ ਅਤੇ ਸਬਜੀਆਂ ਕੈਨਸਰ ਦੇ ਜੋਖ਼ਿਮ ਨੂੰ ਕਿਵੇਂ ਘੱਟਾ ਸਕਦੇ ਹਨ। ਇਹ ਇਹਨਾਂ ਦਾ ਫ਼ਾਇਟੋਕੇਮਿਕਲ - ਕੈਰੋਟਿਨਾੱਅਡ, ਵਿਟਾਮਿਨ ਸੀ ਤੇ ਈ, ਸੇਲੀਨਿਯਮ, ਇਨਡੋਲਸ, ਫ਼ਲੇਵੋਨਾੱਅਡਸ, ਫਿਨੋਲ ਅਤੇ ਲਿਮੋਨਿਨ ਜਿਹੀ ਚੀਜ਼ਾਂ ਹੋ ਸਕਦਾ ਹੈ।

ਇਹ ਵੀ ਇੱਕ ਲੱਛਣ ਹੈ ਕਿ ਉੱਚ-ਰੇਸ਼ੇਦਾਰ ਅਨਾਜ ਜਿਵੇਂ ਕਨਕ ਦਾ ਬੂਰਾ ਕੈਨਸਰ ਦੇ ਜੋਖ਼ਿਮ ਨੂੰ ਘੱਟਾ ਸਕਦਾ ਹੈ। ਯੂਨੀਵਰਸਿਟੀ ਆਫ਼ ਟੋਰੰਟੋ ਵਿੱਖੇ ਰੇਸ਼ਾ ਮਾਹਰ, ਡੇਵਿਡ ਜੇਨਕਿੰਸ ਆਖਦੇ ਹਨ ਕਿ "ਰੇਸ਼ੇ ਵਿੱਚ ਵੱਡੀ ਆਂਦਰ ਦੇ ਕੈਨਸਰ ਨੂੰ ਰੋਕਣ ਲਈ ਲਾਹੇਵੰਦ ਅਸਰ ਹੁੰਦਾ ਹੈ"। ਅਤੇ ਪਾਸਤਾ, ਚੋਲ ਤੇ ਦੁਜੇ ਅਨਾਜ ਜਾਨਵਰ ਭੋਜਨ - ਲਾਲ ਮਾਂਸ, ਵਿਸ਼ੇਸ਼ ਰੂਪ ਤੋਂ - ਇਹ ਕੁਝ ਕੈਨਸਰਾਂ ਦੇ ਜੋਖ਼ਿਮਾਂ ਨੂੰ ਵੱਧਾ ਸਕਦਾ ਹੈ, ਨੂੰ ਬਦਲ ਸਕਦੇ ਹਨ।

ਹਾਰਵਰਡ ਮੈਡੀਕਲ ਸਕੂਲ ਦੇ ਐਡਵਰਡ ਜ਼ੀਓਵੇਨੂਕੀ ਆਖਦੇ ਹਨ ਕਿ, "ਉਹਨਾਂ ਬੰਦਿਆਂ, ਜੋ ਹਫ਼ਤੇ ਵਿੱਚ ਪੰਜ ਜਾਂ ਵੱਧ ਵਾਰ ਮੁੱਖ ਭੋਜਨ ਦੇ ਰੂਪ ਵਿੱਚ ਲਾਲ ਮਾਂਸ ਛੱਕਦੇ ਹਨ, ਵਿੱਚ ਆਂਦਰ ਕੈਨਸਰ ਦਾ ਜੋਖ਼ਿਮ ਮਹੀਨੇ ਵਿੱਚ ਇੱਕ ਤੋਂ ਵੱਧ ਵਾਰ ਲਾਲ ਮਾਂਸ ਛੱਕਣ ਵਾਲੇ ਲੋਕਾਂ ਤੋਂ ਚਾਰ ਗੁਣਾ ਹੁੰਦਾ ਹੈ"। 50,000 ਆਦਮੀ ਸੇਹਤ ਮਾਹਰਾਂ ਦੇ ਇਹਨਾਂ ਦੇ ਅਧਿਅਨ ਵਿੱਚ, ਬਹੁਤ ਵੱਧ ਲਾਲ ਮਾਂਸ ਛੱਕਣ ਵਾਲਿਆਂ ਨੂੰ ਪ੍ਰੋਸਟੇਟ ਕੈਨਸਰ ਹੋਣ ਦੀ ਦੋਗੁਣੀ ਸੰਭਾਵਨਾ ਵੀ ਸੀ।

ਇਹ ਸਿਰਫ਼ ਇੱਕ ਅਧਿਅਨ ਹੈ। ਦੁਜਿਆਂ ਵਲ ਵੇਖਦੇ ਹੋਏ ਯੂਨੀਵਰਸਿਟੀ ਆਫ਼ ਮਿਨੇਸੋਤਾ ਦੇ ਲਾੱਰੇੰਸ ਕੂਸ਼ੀ ਆਖਦੇ ਹਨ ਕਿ, "ਲੱਛਣ ਕਾਫੀ ਦਰਿਡ਼੍ਹ ਹੈ ਕਿ ਲਾਲ ਮਾਂਸ ਵੱਡੀ ਆਂਦਰ - ਸੰਭਾਵਤ ਰੂਪ ਤੋਂ ਪ੍ਰੋਸਟੇਟ - ਕੈਨਸਰ ਦੇ ਉੱਚ ਜੋਖ਼ਿਮ ਤੋਂ ਸੰਬੰਧਤ ਹੈ"।

ਪਰ ਫਿਰ ਵੀ ਬਿਨਾ ਚਰਬੀ ਦਾ ਲਾਲ ਮਾਂਸ ਵੱਡੀ ਆਂਦਰ ਦੇ ਕੈਨਸਰ ਦੇ ਜੋਖ਼ਿਮ ਨੂੰ ਵੱਧਾਉੰਦਾ ਦਿੱਸਦਾ ਹੈ। ਵਿਲੇਟ ਕਿਆਸ ਲੱਗਾਉੰਦੇ ਹਨ ਕਿ "ਇਹ ਕਾਰਸੀਨੋਜ਼ਨਸ, ਜੋ ਤਾਂ ਬਣਦਾ ਹੈ ਜਦੋਂ ਮਾਂਸ ਪੱਕਦਾ ਹੈ ਜਾਂ ਮਾਂਸ ਦਾ ਉੱਚ ਉਪਲਬੱਧ ਲੋਹ ਜਾਂ ਮਾਂਸ ਵਿੱਚਲੀ ਕੋਈ ਚੀਜ਼ ਹੋ ਸਕਦੀ ਹੈ"।


2.ਦਿਲ ਦੀ ਬਿਮਾਰੀ

ਬਤੇਰੇ ਫਲਾਂ ਅਤੇ ਸਬਜੀਆਂ ਵਾਲਾ ਪੌਧਿਆਂ ਉੱਤੇ ਆਧਾਰਤ ਇੱਕ ਆਹਾਰ ਦਿਲ ਦੀ ਬਿਮਾਰੀ ਦੇ ਜੋਖ਼ਿਮ ਨੂੰ ਘੱਟਾ ਸਕਦਾ ਹੈ। ਪਿਛਲੇ 20 ਵਰ੍ਹਿਆਂ ਤੋਂ, ਦਿਲ ਦੇ ਮਾਹਰਾਂ ਨੇ ਪਰਿਪੂਰਨ ਵਸੇ ਨੂੰ ਕੱਟਣ ਅਤੇ ਕੌਲੇਸਟ੍ਰਾੱਲ ਖਾਣ ਉੱਤੇ ਜੋਰ ਦਿੱਤਾ ਹੈ, ਪਰ ਪੌਧੇ ਦਿਲ ਨੂੰ ਦੁਜੇ ਢੰਗਾਂ ਨਾਲ ਬੱਚਾ ਸਕਦੇ ਹਨ। ਇਹਨਾਂ ਦੇ ਨਾਲ:

* ਘੁਲਨਸ਼ੀਲ ਰੇਸ਼ੇ: ਜੇਨਕਿੰਸ ਆਖਦੇ ਹਨ ਕਿ "ਦਿਲ ਦੀ ਬਿਮਾਰੀ ਦੇ ਆਪਣੇ ਜੋਖ਼ਿਮ ਨੂੰ ਘੱਟਾਉਣ ਲਈ, ਤੁਸੀ ਵਾਧੂ ਫਲੀਆਂ, ਮਟਰ, ਜਈ ਅਤੇ ਜੌਂ ਛੱਕਣਾ ਚਾਹ ਸਕਦੇ ਹੋ", ਕਿਉਂਕਿ ਇਹਨਾਂ ਦਾ "ਲੇਸਲਾ" ਘੁਲਨਸ਼ੀਲ ਰੇਸ਼ਾ ਖੂਨ ਵਿੱਚ ਕੌਲੇਸਟ੍ਰਾੱਲ ਨੂੰ ਘੱਟਾਉਣ ਵਿੱਚ ਮਦਦ ਕਰ ਸਕਦਾ ਹੈ।

* ਫੋਲਿਕ ਐਸਿਡ: ਵਿਲੇਟ ਆਖਦੇ ਹਨ ਕਿ "ਇਹ ਲੱਛਣ ਕਿ ਫੋਲਿਕ ਐਸਿਡ ਦਿਲ ਦੀ ਬਿਮਾਰੀ ਦੇ ਜੋਖ਼ਿਮ ਨੂੰ ਘੱਟਾਉੰਦਾ ਹੈ, ਕਾਫ਼ੀ ਮਜ਼ਬੂਤ ਹੈ"। ਫੋਲਿਕ ਐਸਿਡ, ਇੱਕ ਬੀ-ਵਿਟਾਮਿਨ, ਖੂਨ ਵਿੱਚ ਨੁਕਸਾਨਦੇਹ ਅਮੀਨੋ ਐਸਿਡ, ਜਿਸਨੂੰ ਹੋਮੋਸਿਸਟੀਨ ਆਖਿਆ ਜਾਂਦਾ ਹੈ, ਦੇ ਸਤੱਰ ਨੂੰ ਘੱਟਾਉੰਦਾ ਹੈ। ਉਹਨਾਂ ਨੇ ਅੱਗੇ ਆਖਿਆ ਕਿ "ਅਤੇ ਫਲ ਤੇ ਸਬਜੀਆਂ ਫੋਲਿਕ ਐਸਿਡ ਦੇ ਮੁੱਖ ਸਰੋਤ ਹਨ"।

* ਐਂਟੀ-ਆੱਕਸੀਡੇੰਟ: ਇੱਕ ਵੱਧਦਾ ਹੋਇਆ ਲੱਛਣ ਸੁਝਾਅ ਦਿੰਦਾ ਹੈ ਕਿ ਐਲਡੀਐਲ ("ਬੂਰਾ") ਕੌਲੇਸਟ੍ਰਾੱਲ ਦਾ ਸਿਰਫ਼ ਤਾਂ ਨਾਸ ਕਰਦਾ ਹੈ ਜਦੋਂ ਉਹ ਆੱਕਸੀਡਾਈਸਡ (ਆੱਕਸੀਜ਼ਨ ਨਾਲ ਮਿਲਿਆ) ਹੁੰਦਾ ਹੈ। ਇਸਲਈ ਅਨੁਸੰਧਾਨਕਰਤਾ ਮੰਨਦੇ ਹਨ ਕਿ ਐਂਟੀ-ਆੱਕਸੀਡੇੰਟ ਜਿਵੇਂ ਵਿਟਾਮਿਨ ਈ ਦਿਲ ਦੀ ਰੱਖਿਆ ਕਰ ਸਕਦਾ ਹੈ। ਅਤੇ ਫਲਾਂ ਅਤੇ ਸਬਜੀਆਂ ਵਿੱਚ ਬਤੇਰੇ ਫ਼ਾਇਟੋਕੇਮਿਕਲ ਐਂਟੀ-ਆੱਕਸੀਡੇੰਟ ਹੁੰਦੇ ਹਨ।

* ਚਰਬੀ ਕੱਢਣਾ:ਜੇਕਰ ਤੁਸੀ ਬਹੁ ਵੱਧ ਸ਼ਾਕਾਹਾਰੀ ਭੋਜਨ ਛੱਕਦੇ ਹੋ, ਤੇ ਚਰਬੀ ਤੋਂ ਪਰਿਪੂਰਨ ਜਾਨਵਰ ਵਸੇ, ਜੋ ਧਮਨੀਆਂ ਜਾਮ ਕਰ ਦਿੰਦਾ ਹੈ, ਲਈ ਸਰਲਤਾ ਨਾਲ ਉੱਥੇ ਘੱਟ ਥਾਂ ਹੋਵੇਗੀ।


3. ਦੌਰਾ (ਸਟ੍ਰੋਕ)

ਵਿਲੇਟ ਆਖਦੇ ਹਨ ਕਿ "ਇੱਥੇ ਬਤੇਰੇ ਲੱਛਣ ਹਨ ਜੋ ਇਹ ਦਰਸ਼ਾਉੰਦੇ ਹਨ ਕਿ ਫਲ ਅਤੇ ਸਬਜੀਆਂ ਦੌਰੇ (ਸਟ੍ਰੋਕ) ਦੇ ਜੋਖ਼ਿਮ ਨੂੰ ਘੱਟਾਉਣ ਲਈ ਲਾਹੇਵੰਦ ਹਨ"। ਉਦਾਹਰਣ ਲਈ, 832 ਮੱਧ ਉਮਰ ਦੇ ਬੰਦਿਆਂ ਉੱਤੇ 20-ਵਰ੍ਹਿਆਂ ਦੇ ਅਧਿਅਨ ਵਿੱਚ, ਉਹਨਾਂ ਬੰਦਿਆਂ ਲਈ ਜੋ ਹਰ ਇੱਕ ਦਿਨ ਤਿੰਨ ਵਾਰ ਫਲ ਅਤੇ ਸਬਜੀਆਂ ਛੱਕਦੇ ਹਨ ਵਿੱਚ ਦੌਰਾ (ਸਟ੍ਰੋਕ) ਦਾ ਜੋਖ਼ਿਮ 22 ਪ੍ਰਤੀਸ਼ਤ ਘੱਟ ਸੀ। ਦੁਬਾਰਾ, ਕੋਈ ਵੀ ਨਿਸ਼ਚਤ ਨਹੀਂ ਹੈ ਕਿ ਇਹ ਫਲਾਂ ਅਤੇ ਸਬਜੀਆਂ ਦਾ ਪੋਟੈਸ਼ਿਯਮ, ਮੈਗਨਿਸ਼ਿਯਮ, ਰੇਸ਼ਾ ਜਾਂ ਦੁਜਾ ਮਿਸ਼ਰਣ ਹੈ, ਜੋ ਧਮਨੀਆਂ ਨੂੰ ਦਿਮਾਗ ਵਿੱਚ ਜਾਮ ਹੋਣ ਤੋਂ ਬੱਚਾਉੰਦੀ ਹਨ।


4. ਡਾਇਵਰਟੀਕੁਲੋਸਿਸ ਅਤੇ ਕਬਜ

ਉੱਚ-ਰੇਸ਼ੇਦਾਰ ਅਨਾਜ - ਖ਼ਾਸ ਤੌਰ ਤੇ ਕਨਕ ਬੂਰਾ - ਕਬਜ ਰੋਕਣ ਵਿੱਚ ਮਦਦ ਕਰ ਸਕਦਾ ਹੈ। ਇਹ ਅਮਰਿਕਾ ਜਿਹੇ ਦੇਸ਼, ਜਿਹਨੇ ਜੁਲਾਬ ਉੱਤੇ ਵਰ੍ਹੇ ਵਿੱਚ ਲੱਖਾਂ ਰੁਪਏ ਖ਼ਰਚੇ, ਵਿੱਚ ਘੱਟ ਨਹੀਂ ਹੈ।

ਡਾਇਵਰਟੀਕੁਲੋਸਿਸ ਵੀ ਸਾਧਾਰਣ ਹੈ। ਲੱਗਭਗ 30 ਤੋਂ 40 ਪ੍ਰਤੀਸ਼ਤ ਲੋਕਾਂ ਨੂੰ ਇਹ ਹੈ, ਹਾਂਲਾਂਕਿ ਬਤੇਰਿਆਂ ਨੂੰ ਕੋਈ ਲੱਛਣ ਨਹੀਂ ਹੈ। ਦੁਜੇ ਅਨੁਭਵ ਖੂਨ ਵੱਗਣਾ, ਕਬਜ, ਦਸਤ, ਵਾਈ-ਬਾਦੀ, ਦਰਦ ਜਾਂ ਡਾਇਵਰਟੀਕੁਲਿਟਿਸ (ਇਹ ਤਾਂ ਹੁੰਦਾ ਹੈ ਜਦੋਂ ਥੈਲੀਆਂ - ਜਾਂ ਡਾਇਵਰਟੀਕੁਲਾ - ਜੋ ਜਲੀ ਵੱਡੀ ਆਂਦਰ ਦੀ ਕੰਧ ਵਿੱਚ ਬਣਦਾ ਹੈ)।

ਵਿਲੇਟ ਆਖਦੇ ਹਨ ਕਿ "ਸਾਡੇ ਅਧਿਅਨਾਂ ਵਿੱਚ, ਇਹ ਸਾਫ਼ ਹੈ ਕਿ ਬੂਰੇ ਅਤੇ ਫਲਾਂ ਤੇ ਸਬਜੀਆਂ ਦੋਹਾਂ ਤੋਂ ਮਿਲਣ ਵਾਲਾ ਰੇਸ਼ਾ ਰੱਖਿਅਕ ਹੈ"। ਉਹ ਬੰਦੇ ਜੋ ਘੱਟ ਰੇਸ਼ੇ (ਇੱਕ ਦਿਨ ਵਿੱਚ 13 ਗ੍ਰਾਮ ਜਾਂ ਘੱਟ) ਛੱਕਦੇ ਸਨ, ਵਿੱਚ ਉਹਨਾਂ ਬੰਦਿਆਂ ਦੇ ਮੁਕਾਬਲੇ ਜੋ ਵਾਧੂ ਰੇਸ਼ੇ (ਇੱਕ ਦਿਨ ਵਿੱਚ ਘੱਟੋਂਘੱਟ 32 ਗ੍ਰਾਮ ਰੇਸ਼ੇ) ਛੱਕਦੇ ਹਨ, ਡਾਇਵਰਟੀਕੁਲੋਸਿਸ ਹੋਣ ਦੀ ਦੋਗੁਣੀ ਸੰਭਾਵਨਾ ਹੁੰਦੀ ਹੈ।


5. ਦੁਜੀ ਬਿਮਾਰੀਆਂ

 

ਪੌਧਿਆਂ ਨਾਲ ਪਰਿਪੂਰਨ ਆਹਾਰ ਦੁਜੀ ਬਿਮਾਰੀਆਂ ਨੂੰ ਰੋਕ ਸਕਦੇ ਹਨs:

* ਮੈਕੁਲਰ ਡੀਜਨਰੇਸ਼ਨ: ਇੱਕ ਕੈਰੋਟਿਨਾੱਅਡ ਜਿਸਨੂੰ ਲੂਟੀਨ ਆਖਦੇ ਹਨ - ਜੋ ਜਿਆਦਾਤਰ ਪੱਤੇਦਾਰ ਹਰੀ ਸਬਜੀਆਂ ਵਿੱਚ ਮਿਲਦਾ ਹੈ - ਰੇਟੀਨਾ ਦੀ ਖਰਾਬੀ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਜਿਸ ਨਾਲ ਬਜ਼ੁਰਗ ਲੋਕਾਂ ਵਿੱਚ ਅੰਨ੍ਹਾਪਣ ਹੋ ਸਕਦਾ ਹੈ। ਹਾਰਵਰਡ ਮੈਡੀਕਲ ਸਕੂਲ ਦੇ ਜੋਹੱਨਾ ਸੇਡਨ ਆਖਦੇ ਹਨ ਕਿ "ਸਾਡੇ ਅਧਿਅਨ ਵਿੱਚ, ਜਿਹਨਾਂ ਲੋਕਾਂ ਨੇ ਹਫ਼ਤੇ ਵਿੱਚ ਦੋ ਤੋਂ ਚਾਰ ਵਾਰ ਪਾਲਕ ਜਾਂ ਕੋਲਾਰਡ ਹਰੀ ਸਬਜੀਆਂ ਛੱਕੀਆਂ ਸਨ ਵਿੱਚ ਮੈਕੁਲਰ ਡੀਜਨਰੇਸ਼ਨ ਦਾ ਜੋਖ਼ਿਮ, ਉਹਨਾਂ ਦੀ ਤੁਲਨਾ ਵਿੱਚ ਜਿਹਨਾਂ ਇਹ ਮਹੀਨੇ ਵਿੱਚ ਇੱਕ ਵਾਰ ਤੋਂ ਘੱਟ ਛੱਕੀ ਸਨ, ਅੱਧਾ ਕੁ ਸੀ"।

* ਨਿਊਰਲ ਟਿਊਬ ਕਮੀ:
ਫੋਲਿਕ ਐਸਿਡ ਪੂਰਕ ਸਪਿਨਾ ਬਿਫਿਦਾ ਅਤੇ ਦੁਜੇ ਨਿਊਰਲ ਟਿਊਬ ਜਨਮ ਕਮੀਆਂ ਦੇ ਜੋਖ਼ਿਮ ਨੂੰ ਘੱਟਾ ਸਕਦੀ ਹਨ। ਭੋਜਨ ਤੋਂ ਮਿਲਣ ਵਾਲਾ ਫੋਲਿਕ ਐਸਿਡ (ਜਿਆਦਾਤਰ ਫਲਾਂ ਅਤੇ ਸਬਜੀਆਂ ਤੋਂ) ਵੀ ਜੋਖ਼ਿਮ ਘੱਟ ਕਰ ਸਕਦਾ ਹੈ।

* ਡਾਇਬਿਟਿਜ਼: ਵਿਲੇਟ ਆਖਦੇ ਹਨ ਕਿ "ਅਸੀ ਪਤਾ ਲੱਗਾ ਹੈ ਕਿ ਜਿਹਨਾਂ ਲੋਕਾਂ ਨੇ ਵਾਧੂ ਅਨਾਜ ਛੱਕਿਆ ਸੀ, ਉਹਨਖ ਵਿੱਚ ਡਾਇਬਿਟਿਜ਼ ਦਾ ਜੋਖ਼ਿਮ ਘੱਟ ਸੀ"।

 

6. ਸੁਰੱਖਿਅਤ ਭੋਜਨ

 

ਕੁਝ ਭੋਜਨ-ਜਨਿਤ ਜਾਨਲੇਵਾ ਬਿਮਾਰੀਆਂ ਜਾਨਵਰ-ਭੋਜਨ ਤੋਂ ਸ਼ਰੀਰ ਵਿੱਚ ਦਾਖਲ ਹੁੰਦੀ ਹਨ। ਐਟਲਾਂਟਾ ਵਿੱਚ ਸੇਂਟਰ ਫੌਰ ਡੀਸਿਜ਼ ਕੰਟਰੋਲ ਦੇ ਡੇਵਿਡ ਸਵਰਡਲੋ ਆਖਦੇ ਹਨ ਕਿ "ਗਊ ਦਾ ਮਾਂਸ ਈ.ਕੌਲੀ 0157:ਐਚ7 ਦਾ ਮੁੱਖ ਸਰੋਤ ਹੈ। ਕੁੱਕਡ਼ ਦੇ ਮਾਂਸ ਵਿੱਚ ਸੇਲਮੋਨੇਲਾ ਅਤੇ ਕੈਂਪੀਲੋਬੇਕਟਰ ਹੰਦਾ ਹੈ ਅਤੇ ਕੱਚੀ ਸ਼ੇਲਮੱਛੀ ਖਾਣ ਨਾਲ ਵਿਬਰੀਓ ਵੁਲਨੀਫੀਕਸ ਤੋਂ ਲਾਗ ਹੋ ਜਾਂਦਾ ਹੈ।

ਕਿਸੇ ਵੀ ਕੱਚੇ ਭੋਜਨ ਵਿੱਚ - ਫਲ ਜਾਂ ਸਬਜੀਆਂ ਸਮੇਤ - ਨੁਕਸਾਨਦੇਹ ਬੈਕਟਿਰਿਯਾ ਹੋ ਸਕਦਾ ਹੈ। ਸਵਰਡਲੋ ਆਖਦੇ ਹਨ ਕਿ "ਉਦਾਹਰਣ ਲਈ, ਸੇਲਮੋਨੇਲਾ ਦੇ ਹਾਲ ਹੀ ਦੇ ਨਤੀਜੇ ਕੈਂਟਲੂਪ, ਟਮਾਟਰ ਅਤੇ ਅਲਫਲਫਾ ਸਪ੍ਰਾਉਟ ਤੋਂ ਸੰਬੰਧਤ ਹਨ"। ਪਰ ਮਾਂਸ, ਸਮੁੰਦਰੀ ਭੋਜਨ ਅਤੇ ਕੁੱਕਡ਼ ਭੋਜਨ-ਜਨਿਤ ਬਿਮਾਰੀਆਂ ਦੇ ਦੋਸ਼ੀ ਹਨ।

 

7.ਵਾਤਾਵਰਣ

 

ਜੇਨਕਿੰਸ ਆਖਦੇ ਹਨ ਕਿ "ਸਾਡੀ ਭੋਜਨ ਛੱਕਣ ਦੀ ਆਦਤਾਂ ਦਾ ਗ੍ਰਹਿ ਉੱਤੇ ਬਹੁਤ ਵਾਧੂ ਅਸਰ ਪੈਂਦਾ ਹੈ"। ਸਿਟੇਲ ਵਿੱਚ ਨਾਰਥ-ਵੇਸਟ ਵਾਤਾਵਰਣ ਵਾੱਚ ਦੇ ਡਾਇਰੇਕਟਰ, ਐਲਨ ਡਰਨਿੰਗ ਪਰਿਭਾਸ਼ਿਤ ਕਰਦੇ ਹਨ ਕਿ "ਜਾਨਵਰ ਛੱਕਣ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਜੇਕਰ ਇਹ ਬਹੁਤ ਛੋਟੀ ਮਾਤ੍ਰਾ ਵਿੱਚ ਕਿੱਤਾ ਜਾਵੇ"।

ਡਰਨਿੰਗ ਆਖਦੇ ਹਨ ਕਿ "ਆਧੁਨਿਕ ਮਾਂਸ ਉੱਤਪਾਦਨ ਵਿੱਚ ਡੂੰਘੀ ਵਰਤੋਂ - ਅਤੇ ਕਈਵਾਰ - ਅਨਾਜ, ਪਾਣੀ, ਉਰਜਾ ਅਤੇ ਚਰਾਗਾਹ ਖ਼ੇਤਰਾਂ ਦੀ ਗਲਤ ਵਰਤੋਂ ਸ਼ਾਮਲ ਹੈ। ਉਹਨਾਂ ਨੇ ਹੇਠ ਦਿੱਤੇ ਉਦਾਹਰਣ ਦਿੱਤੇ:

* ਜਲ ਪ੍ਰਦੂਸ਼ਣ: ਖਾਦ ਅਤੇ ਸਟਾੱਕਯਾਰਡ ਤੋਂ ਗੰਦੀ ਨਾਲੀ ਦਾ ਪਾਣੀ, ਚਿਕਨ ਫੈਕਟਰੀਆਂ ਅਤੇ ਦੁਜੀ ਖੁਰਾਕ ਸੁਵੀਧਾਵਾਂ ਪਾਣੀ ਆਪੂਰਤੀਆਂ ਨੂੰ ਪ੍ਰਦੁਸ਼ਿਤ ਕਰ ਸਕਦੀ ਹਨ।

* ਹਵਾ ਪ੍ਰਦੂਸ਼ਣ: ਤੀਹ ਮਿਲਿਯਨ ਟਨ ਮਿਥੇਨ - ਇੱਕ ਗੈਸ ਜੋ ਸਰਬਵਿਆਪੀ ਚੇਤਾਵਨੀ ਵਿੱਚ ਯੋਗਦਾਨ ਕਰਦੀ ਹੈ - ਜੋ ਗੰਦੇ ਪਾਣੀ ਦੇ ਸਰੋਵਰ ਜਾਂ ਜਖੀਰੇ ਵਿੱਚ ਖਾਦ ਤੋਂ ਆਉੰਦਾ ਹੈ।

* ਮਿੱਟੀ ਦਾ ਢਹਣਾ: ਦੁਨੀਆ ਦਾ ਲੱਗਭਗ 40 ਪ੍ਰਤੀਸ਼ਤ - ਅਤੇ ਅਮਰੀਕਾ ਦੇ 70 ਪ੍ਰਤੀ ਸ਼ਤ ਤੋਂ ਵੱਧ - ਅਨਾਜ ਉੱਤਪਾਦਨ ਜਾਨਵਰਾਂ ਨੂੰ ਛੱਕਾਇਆ ਜਾਂਦਾ ਹੈ। ਸਾਡੇ ਦੁਆਰਾ ਉੱਤਪਾਦਿਤ ਮਾਂਸ, ਕੁੱਕਡ਼, ਅੰਡੇ ਅਤੇ ਦੁੱਧ ਦੇ ਹਰ ਇੱਕ ਪਾਊੰਡ ਲਈ, ਫਾਰਮ ਮੈਦਾਨ ਲੱਗਭਗ ਪੰਜ ਪਾਊੰਡ ਉਪਰਲੀ ਮਿੱਟੀ ਖੋ ਦਿੰਦਾ ਹੈ।

* ਪਾਣੀ ਕੱਢਣਾ: ਢੰਗਰਾਂ ਨੂੰ ਛੱਕਾਇਆ ਜਾਣ ਵਾਲਾ ਲੱਗਭਗ ਅੱਧਾ ਕੁ ਅਨਾਜ ਅਤੇ ਘਾਂ, ਸਿੰਚੀ ਧਰਤੀ ਉੱਤੇ ਉਗਾਇਆ ਜਾਂਦਾ ਹੈ। ਢੰਗਰਾਂ ਦੇ ਇੱਕ ਪਾਊੰਡ ਮਾਂਸ ਲਈ ਲੱਗਭਗ 390 ਗੈਲਨ ਪਾਣੀ ਲੱਗਦਾ ਹੈ।

* ਉਰਜਾ ਵਰਤੋ: ਸਬਜੀਆਂ ਦੇ ਮੁਕਾਬਲੇ ਜਾਨਵਰਾਂ ਦੇ ਮਾਂਸ ਦਾ ਉੱਤਪਾਦਨ ਅਤੇ ਪਰਿਵਹਨ ਕਰਨ ਵਿੱਚ ਲੱਗਭਗ ਦਸ ਗੁਣਾ ਵੱਧ ਉਰਜਾ ਲੱਗਦੀ ਹੈ।

* ਵਾਧੂ-ਚਰਾਗਾਹ: ਅਮਰੀਕਾ ਦੇ ਪਛਿੱਮ ਦਾ ਲੱਗਭਗ 10 ਪ੍ਰਤੀਸ਼ਤ ਜੰਗਲ ਤੋਂ ਰੇਗਿਸਤਾਨ ਬਣ ਗਿਆ ਹੈ। ਪਰ ਇਸ ਜਮੀਨ ਦਾ ਕੁਝ ਭਾਗ ਹੋਰ ਨਗੀਂ ਵਰਤਿਆ ਜਾ ਸਕਦਾ। ਡਰਨਿੰਗ ਅੱਗੇ ਆਖਦੇ ਹਨ ਕਿ, "ਇਸਲਈ ਮੇਰਾ ਤਰੱਕ ਸ਼ਾਕਾਹਾਰ ਲਈ ਨਹੀਂ ਹੈ, ਪਰ ਜਾਨਵਰ ਉਤਪਾਦਾਂ ਦੇ ਉਪਭੋਗ ਨੂੰ ਘੱਟਾਉਣ ਲਈ ਲੋਕਾਂ ਲਈ ਹੈ।

 

8. ਲਾਗਤ

 

ਨਿਸ਼ਚਤ ਰੂਪ ਤੋਂ, ਤੁਸੀ ਮੇਸਕਲਨ ਜਾਂ ਦੁਜੇ ਗੋਰਮੇੰਟ ਭੋਜਨ ਉੱਤੇ ਇੱਕ ਪਾਊੰਡ ਲਈ $7.99 ਖ਼ਰਚ ਸਕਦੇ ਹੋ। ਪਰ ਸਕਵੈਸ਼ ਤੋਂ ਸ਼ਕਦਕੰਦੀ ਤੱਕ ਜਿਆਦਾਤਰ ਪੌਧੇ ਲਾਹੇਵੰਦ ਸੌਦਾ ਹਨ। ਅਤੇ ਪੌਧਿਆਂ ਦਾ ਘੱਟ ਮੁੱਲ ਤਾਂ ਦਿੱਖਦਾ ਹੈ ਜਦੋਂ ਤੁਸੀ ਛੱਕ ਲੈਂਦੇ ਹੋ। ਚੀਨੀ, ਹਿੰਦੁਸਤਾਨੀ ਅਤੇ ਜਿਆਦਾਤਰ ਦੁਜੇ ਰੇਸਤਰਾਂ ਮੀਨੂਆਂ ਵਿੱਚ, ਸ਼ਾਕਾਹਾਰੀ ਭੋਜਨ ਮਾਂਸ, ਸਮੁੰਦਰੀ ਭੋਜਨ ਅਤੇ ਕੁੱਕਡ਼ ਤੋਂ ਸਸਤਾ ਹੁੰਦਾ ਹੈ।

 

9.ਜਾਨਵਰ ਭਲਾਈ

 

ਇਹ ਸੋਚਦੇ ਹੋਏ ਦੁੱਖ ਹੁੰਦਾ ਹੈ ਕਿ ਜਦੋਂ ਅਸੀ ਉਹਨਾਂ ਜਾਨਵਰਾਂ ਨੂੰ ਕੱਟਦੇ ਹਾਂ ਜਿਹਨਾਂ ਨੂੰ ਅਸੀ ਛੱਕਦੇ ਹਾਂ ਨੂੰ ਕਈਵਾਰ ਅਮਨੁੱਖੀ ਸਥਿਤੀ ਵਿੱਚ ਮਾਰਿਆ ਅਤੇ ਲਿਆਇਆ-ਲੈ ਜਾਇਆ ਜਾਂਦਾ ਹੈ।

 

10. ਸੁਆਦ

ਸ਼ਾਕਾਹਾਰੀ ਆਹਾਰ ਛੱਕਣ ਦਾ ਸਭ ਤੋਂ ਪਹਿਲਾਂ ਕਾਰਣ ਹੈ ਕਿ ਇਸਦਾ ਸੁਆਦ ਚੰਗਾ ਹੁੰਦਾ ਹੈ। ਪੰਜ ਸਬਜੀਆਂ ਜਿਹਨਾਂ ਨੂੰ ਅਮਰੀਕੀ ਸਭ ਤੋਂ ਵੱਧ ਛੱਕਦੇ ਹਨ, ਉਹ ਫ੍ਰੇੰਚ ਫ੍ਰਾਈਜ਼, ਟਮਾਟਰ (ਜਿਆਦਾਤਰ ਸੌਸ ਜਾਂ ਕੇਚਅਪ ਦੇ ਰੂਪ ਵਿੱਚ), ਪਿਆਜ, ਆਈਸਬਰਜ਼ ਸਲਾਦ ਅਤੇ ਦੁਜੇ ਆਲੂ ਹਨ।

ਪਰ ਜੇਕਰ ਜਿਆਦਾਤਰ ਅਮਰਿਕੀ ਆਪਣੀ ਡਿਨਰ ਪਲੇਟਾਂ ਤੋਂ ਮਾਂਸ, ਸਮੁੰਦਰੀ ਭੋਜਨ ਅਤੇ ਕੁੱਕਡ਼ ਨੂੰ ਘੱਟ ਕਰ ਦੇਣ ਤੇ ਉਹ - ਜਾਂ ਉਹਨਾਂ ਦੇ ਪਸੰਦੀਦਾ ਰੇਸਤਰਾਂ - ਜਾਣਦੇ ਹੀ ਨਹੀਂ ਹੋਵਾਂਗੇ ਕਿ ਉਹਨਾਂ ਨੂੰ ਕਿਸ ਨਾਲ ਬਦਲੀਏ। ਤੁਹਾਨੂੰ ਵਦੀਆ ਸ਼ਾਕਾਹਾਰੀ ਭੋਜਨ ਪ੍ਰਾਪਤ ਕਰਨ ਲਈ ਨਸਲੀ ਰੇਸਤਰਾਂ ਵਿੱਚ ਜਾਣ ਦੀ ਲੋਡ਼ ਹੋਵੇਗੀ। ਇਹ ਸੰਜੋਗ ਨਹੀਂ ਹੈ ਕਿ ਨਸਲੀ ਰੇਸਤਰਾਂ ਜਾਣਦੇ ਹੋਵਾਂਗੇ ਕਿ ਸ਼ਾਕਾਹਾਰੀ ਭੋਜਨ ਸੁਆਦ ਕਿਵੇਂ ਬਣਾਉੰਦੇ ਹਨ। ਵਿਲੇਟ ਆਖਦੇ ਹਨ ਕਿ, "ਭਾਗਾਂ ਨਾਲ, ਪੂਰੀ ਦੁਨੀਆ ਵਿੱਚ ਅਨੁਭਵ ਦਾ ਖਜਾਨਾ ਹੈ ਕਿਉਂਕਿ ਲੱਗਭਗ ਸਾਰੇ ਪਾਰੰਪਰਿਕ ਭੋਜਨ ਸ਼ਾਰਾਹਾਰੀ ਹੁੰਦੇ ਹਨ"।

ਫਿਰ ਵੀ ਈਤਾਲਵੀ, ਮੈਕਸਿਕੀ ਅਤੇ ਦੁਜੇ ਨਸਲੀ ਰੇਸਤਰਾਂ ਇਹਨਾਂ ਅਮਰਿਕਾਵਾਦੀ ਹੋ ਗਏ ਹਨ ਕਿ ਇਹਨਾਂ ਦੀ ਸਬਜੀਆਂ ਵੱਡੀ ਮਾਤ੍ਰਾ ਵਿੱਚ ਮਾਂਸ ਅਤੇ ਪਨੀਰ ਨਾਲ ਬਦਲੀ ਜਾ ਰਹੀ ਹਨ। ਅਤੇ ਇਹ ਸ਼ਰਮ ਦੀ ਗੱਲ ਹੈ। ਏਸ਼ੀਆਈ ਅਤੇ ਮੇਡੀਟੇਰੀਯਨ ਰਸੋਈਆਂ ਵਿੱਚ, ਫਲ ਅਤੇ ਸਬਜੀਆਂ ਪੱਕਾਉਣਾ ਇੱਕ ਕਲਾ ਹੈ। ਉਦਾਹਰਣ ਲਈ, ਈਤਾਲਵੀ ਪਿੱਜਾ ਉੱਤੇ ਬਹੁਤ ਵੱਧ ਮਾਂਸ ਅਤੇ ਪਨੀਰ ਨਹੀਂ ਲੱਗਾਉੰਦੇ। ਮੈਂ ਹਾਲ ਵਿੱਚ ਹੀ ਇੱਕ ਨਸਲੀ ਰੇਸਤਰਾਂ ਵਿੱਚ ਬਿਨਾ ਪਨੀਰ ਦਾ - ਸਿਰਫ਼ ਤਾਜ਼ੇ ਬੇਸਿਲ, ਟਮਾਟਰ ਅਤੇ ਗਾਰਲਿਕ ਵਾਲਾ ਇੱਕ ਥਿਨ-ਕ੍ਰਸਟ ਪਿੱਜਾ ਖਾਦਾ ਸੀ। ਇਹ ਬਹੁਤ ਵਦੀਆ ਸੀ।


ਕਾੱਪੀਰਾਈਟ 1996 ਸੀਐਸਪੀਆਈ.
ਨਿਉਟ੍ਰਿਸ਼ਨ ਐਕਸ਼ਨ ਹੈਲਥਲੇਟਰ
ਤੋਂ ਦੁਬਾਰਾ ਛਾਪੀ/ਧਾਰਣ ਕਿੱਤੀ ਗਈ